ਕਾਂਗਰਸੀ ਨੇਤਾ ਗੁਰਲਾਲ ਸਿੰਘ ਕਤਲ ਮਾਮਲੇ 'ਚ ਦਿਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਕਾਂਗਰਸੀ ਨੇਤਾ ਗੁਰਲਾਲ ਸਿੰਘ ਕਤਲ ਮਾਮਲੇ 'ਚ ਦਿਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਯੂਥ ਕਾਂਗਰਸ ਆਗੂ ਗੁਰਲਾਲ ਸਿੰਘ ਭੁੱਲਰ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ. ਸਪੈਸ਼ਲ ਸੈੱਲ ਨੇ ਐਤਵਾਰ ਨੂੰ ਗੁਰਲਾਲ ਸਿੰਘ ਭੁੱਲਰ ਦੇ ਕਤਲ ਦੇ ਇਲਜ਼ਮ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ.

 

ਦਿੱਲੀ ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਦੀ ਪਹਿਚਾਣ  ਗੁਰਿੰਦਰ ਪਾਲ ਗੋਰਾ, ਸੁਖਵਿੰਦਰ ਅਤੇ ਸੌਰਭ ਵਜੋਂ ਹੋਈ ਹੈ. ਫੜੇ ਗਏ  ਤਿੰਨੋ ਹੀ ਦੋਸ਼ੀ ਫਰੀਦਕੋਟ ਦੇ ਹੀ ਰਹਿਣ ਵਾਲੇ ਹਨ. ਅਤੇ ਲਾਰੇਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ. ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਸ਼ੀ ਗੁਰਿੰਦਰ ਪਾਲ ਗੁਰਲਾਲ ਸਿੰਘ ਭੁੱਲਰ ਦੇ ਕਤਲ ਦਾ ਸਾਜਿਸ਼ ਕਰਤਾ ਹਨ .

 

 

ਗੋਲੀ ਮਾਰ ਕੇ ਕੀਤਾ ਗਿਆ ਸੀ ਯੂਥ ਕਾਂਗਰਸ ਨੇਤਾ ਗੁਰਲਾਲ ਦਾ ਕਤਲ

ਦੱਸ ਦਈਏ ਕਿ ਪੰਜਾਬ ਦੇ ਫ਼ਰੀਦਕੋਟ ਵਿੱਚ ਬੀਤੇ ਵੀਰਵਾਰ ਨੂੰ 34 ਸਾਲਾ ਯੂਥ ਕਾਂਗਰਸ ਆਗੂ ਗੁਰਲਾਲ ਸਿੰਘ ਭੁੱਲਰ ਦਾ ਕਤਲ ਕਰ ਦਿੱਤਾ ਗਿਆ ਸੀ. ਫ਼ਰੀਦਕੋਟ ਵਿੱਚ ਜੁਬਲੀ ਚੌਕ ਉੱਤੇ 2 ਬਾਈਕ ਸਵਾਰ ਬਦਮਾਸ਼ਾਂ ਨੇ ਭੁੱਲਰ ਨੂੰ 12 ਗੋਲੀਆਂ ਮਾਰੀਆਂ ਸਨ. ਕਾਬਲੇਗੌਰ ਹੈ ਕਿ ਯੂਥ ਕਾਂਗਰਸ ਆਗੂ ਭੁੱਲਰ ਦੇ ਕਤਲ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ..

 

 

ਗੈਂਗਸਟਰ ਦੇ ਰਹੇ ਇੱਕ ਦੂਜੇ ਨੂੰ ਧਮਕੀ , ਕਿ ਹੋ ਸਕਦੀ ਹੈ ਇੱਕ ਹੋਰ ਗੈਂਗਵਾਰ

 

 ਸੂਬੇ ' ਇੱਕ ਵਾਰ ਫਿਰ ਗੈਂਗਸਟਰਵਾਦ ਸਿਖਰਾਂ 'ਤੇ ਪਹੁੰਚ ਗਿਆ ਹੈ ਸ਼ੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਕੀ ਪ੍ਰਸ਼ਾਸਨ ਹੱਥਾਂ ਤੇ ਹੱਥ ਰੱਖ ਕੇ ਬੈਠਾ ਹੈਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਗੁਰਲਾਲ ਭਲਵਾਨ ਦੇ ਕਾਤਲਾਂ ਨੂੰ ਜਲਦ ਫੜਨ ਦੇ ਹੁਕਮ ਦਿੱਤੇ ਸਨ, ਪਰ ਜਿਸ ਤਰ੍ਹਾਂ ਗੈਂਗਸਟਰ ਇੱਕ ਦੂਜੇ ਨੂੰ ਧਮਕੀ ਦੇ ਰਹੇ ਨੇ ਇਹ ਕਿਸੇ ਨਵੀਂ ਵਾਰਦਾਤ ਵੱਲ ਇਸ਼ਾਰਾ ਕਰ ਰਿਹਾ ਹੈ