24 ਘੰਟੇ ਅੰਦਰ ਕੋਰੋਨਾ ਨਾਲ ਹੋਈਆਂ ਮੌਤਾਂ ਨੇ ਤੋੜਿਆ ਰਿਕਾਰਡ

24 ਘੰਟੇ ਅੰਦਰ ਕੋਰੋਨਾ ਨਾਲ ਹੋਈਆਂ ਮੌਤਾਂ ਨੇ ਤੋੜਿਆ ਰਿਕਾਰਡ

ਚੰਡੀਗੜ੍ਹ :  ਕੋਰੋਨਾ ਦਾ ਸਭ ਤੋਂ ਵਧ ਸ਼ਿਕਾਰ ਪੰਜਾਬ ਵਿੱਚ ਨੌਜਵਾਨ ਹੋ ਰਹੇ ਨੇ, UK ਦੇ ਕੋਰੋਨਾ ਸਟੇਨ ਨੇ ਸੂਬੇ ਦੀਆਂ ਮੁਸ਼ਕਿਲਾਂ ਹੋ ਵਧਾ ਦਿੱਤੀਆਂ ਜਿਸ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਮੌਤ ਦਾ ਅੰਕੜਾ ਰੋਜ਼ਾਨਾ ਰਿਕਾਰਡ ਤੋੜ ਰਿਹਾ ਹੈ, 24 ਘੰਟੇ ਦੇ ਅੰਦਰ ਇੱਕ ਵਾਰ ਮੁੜ ਤੋਂ ਕੋਰੋਨਾ ਨਾਲ ਮੌਤ ਦੇ ਡਰਾਉਣ ਵਾਲੇ ਅੰਕੜੇ ਸਾਹਮਣੇ ਆਏ ਨੇ, ਸੂਬੇ ਵਿੱਚ 65 ਲੋਕ  ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ, 15 ਦਿਨਾਂ ਦੇ ਅੰਦਰ 800 ਤੋਂ ਵਧ ਸੂਬੇ ਵਿੱਚ ਮੌਤਾਂ ਹੋ ਚੁੱਕਿਆ ਨੇ, ਪੰਜਾਬ ਸਰਕਾਰ ਦੇ ਮੈਡੀਕਲ ਬੁਲੇਟਿਨ ਮੁਤਾਬਿਕ 2210 ਨਵੇਂ ਕੋਰੋਨਾ ਦੇ ਮਾਮਲੇ ਆਏ ਨੇ,ਸਭ ਤੋਂ ਵਧ ਅੰਮ੍ਰਿਤਸਰ 331, ਲੁਧਿਆਣਾ 329,ਜਲੰਧਰ 310,ਮੋਹਾਲੀ 273 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਕੋਰੋਨਾ ਦੇ ਚਲਦੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਚਲੀਆਂ ਆ ਰਿਹਾ 31 ਮਾਰਚ ਤੱਕ ਵਾਲਿਆਂ ਗਾਈਡ ਲਾਈਨਾਂ ਦੇ ਵਿੱਚ 10 ਅਪ੍ਰੈਲ ਤੱਕ ਦਾ ਵਾਧਾ ਕਰ ਦਿੱਤਾ ਹੈ

10 ਅਪ੍ਰੈਲ  ਤੱਕ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼

- ਸਾਰੇ ਵਿਦਿਅਕ ਅਧਾਰੇ 10 ਅਪ੍ਰੈਲ ਤੱਕ ਬੰਦ ਕਰਨ ਦੇ ਨਿਰਦੇਸ਼
- ਸਿਨਮਾ ਹਾਲ ਵਿੱਚ 50 ਫ਼ੀਸਦੀ ਕੈਪਾਸਿਟੀ ਨਾਲ ਖੋਲੇ ਜਾਣਗੇ
-  ਮਾਲ ਵਿੱਚ ਸਿਰਫ਼ 100 ਲੋਕ ਹੀ ਮੌਜੂਦ ਰਹਿ ਸਕਦੇ ਨੇ,ਐਤਵਾਰ ਨੂੰ ਬੰਦ ਰੱਖਣ ਦੇ ਨਿਰਦੇਸ਼
-  ਜਿਹੜੇ ਵਧ ਪ੍ਰਭਾਵਿਤ ਜ਼ਿਲ੍ਹੇ ਨੇ ਉਨ੍ਹਾਂ ਵਿੱਚ ਰੈਲੀਆਂ 'ਤੇ ਰੋਕ ਲੱਗਾ ਦਿੱਤੀ ਗਈ ਹੈ
-  ਓਪਨ ਵਿੱਚ 200 ਅਤੇ ਇਨਡੋਰ ਸਮਾਗਮ ਵਿੱਚ 100 ਤੋਂ ਵਧ ਲੋਕਾਂ ਦੇ ਇੱਕਠੇ ਹੋਣ ਤੇ ਰੋਕ ਜਾਰੀ ਰਹੇਗੀ
-  1 ਅਪ੍ਰੈਲ ਤੋਂ  45+ ਲੋਕਾਂ ਨੂੰ ਵੈਕਸੀਨ ਲੱਗੇਗੀ
- ਬਿਨਾਂ ਮਾਸਕ ਦੇ ਜਿਹੜਾ ਨਜ਼ਰ ਆਵੇਗਾ ਉਸ ਦਾ ਪੁਲਿਸ RTPCR ਟੈਸਟ ਕਰਵਾਏਗੀ
- ਲੁਧਿਆਣਾ,ਜਲੰਧਰ, ਪਟਿਆਲਾ ਮੋਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ,ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, 8. ਫਤਿਹਗੜ੍ਹ ਸਾਹਿਬ,ਰੋਪੜ,ਮੋਗਾ ਵਿੱਚ ਰਾਤ ਦਾ ਕਰਫ਼ਿਊ ਲੱਗੇਗਾ ਅਤੇ ਸਮਾਗਮਾਂ 'ਤੇ ਸਖ਼ਤੀ ਦੇ ਨਿਰਦੇਸ਼
- 11 ਜ਼ਿਲ੍ਹਿਆ ਵਿੱਚ ਵਿਆਹ, ਸਸਕਾਰ ਵਿੱਚ ਸਿਰਫ਼ 20 ਲੋਕਾਂ ਦੇ ਜਾਣ ਦੀ ਇਜਾਜ਼ਤ
-  ਮਾਈਕ੍ਰੋ ਕੰਟੇਨਮੈਂਟ ਜ਼ੋਨ ਹਰ ਜ਼ਿਲ੍ਹੇ ਵਿੱਚ ਬਣਾਏ ਜਾਣਗੇ
-  ਹਸਪਤਾਲਾਂ ਨੂੰ ਸਿਰਫ਼ ਜ਼ਰੂਰੀ ਸਰਜਰੀ ਕਰਨ ਦੇ ਹੀ ਨਿਰਦੇਸ਼
- ਕਿਸੇ ਦਾ ਕੋਵਿਡ ਟੈਸਟ ਪੋਜ਼ੀਟਿਵ ਆਵੇਗਾ ਤਾਂ ਉਸ ਦੇ ਸੰਪਰਕ ਵਿੱਚ ਆਏ 30 ਲੋਕਾਂ ਦਾ ਕੋਰੋਨਾ ਟੈਸਟ ਹੋਵੇਗਾ
- ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ ਫ੍ਰੀ ਵੈਕਸੀਨ ਦਿੱਤੀ ਜਾਵੇ
- ਜ਼ਿਲ੍ਹਿਆਂ ਵਿੱਚ ਟੈਸਟਿੰਗ ਵਧਾਉਣ ਅਤੇ ਜੇਲ੍ਹਾਂ ਵਿੱਚ ਯੋਗ ਕੈਦੀਆਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼
- ਭੀੜ ਵਾਲੇ ਇਲਾਕਿਆਂ ਵਿੱਚ ਮੋਬਾਈਲ ਟੀਕਾਕਰਨ ਦੇ ਆਦੇਸ਼
- ਸੂਬੇ ਵਿੱਚ ਸਤੋਂ ਦਿਨ ਰੋਜ਼ਾਨਾ 8 ਘੰਟੇ ਵੈਕਸੀਨ ਦਾ ਪ੍ਰੋਗਰਾਮ ਚਲਾਇਆ ਜਾਵੇਗਾ
-  ਹਰ ਸਨਿੱਚਰਵਾਰ ਦੁਪਹਿਰ 11 ਤੋਂ 12 ਵਜੇ ਤੱਕ ਆਵਾਜਾਹੀ ਬੰਦ ਰਹੇਗੀ,ਕੋਵਿਡ ਤੋਂ ਜਿੰਨਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਨੂੰ  ਸ਼ਰਧਾਂਜਲੀ ਦਿੱਤੀ ਜਾਵੇਗੀ