ਫਿਲੌਰ ਦੇ ਰਹਿਣ ਵਾਲੇ ਕਬੱਡੀ ਪ੍ਰਮੋਟਰ ਦੀ ਕਨੇਡਾ ਵਿੱਚ ਮੌਤ , ਪਿੰਡ ਵਾਸੀਆਂ ਤੇ ਕਬੱਡੀ ਨਾਲ ਪਿਆਰ ਕਰਨ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ

ਦਾਰਾ ਮੁਠੱਡਾ ਦੇ ਨਾਮ ਨਾਲ ਮਸ਼ਹੂਰ ਸੀ ਕਬੱਡੀ ਪ੍ਰਮੋਟਰ

ਫਿਲੌਰ ਦੇ ਰਹਿਣ ਵਾਲੇ ਕਬੱਡੀ ਪ੍ਰਮੋਟਰ ਦੀ ਕਨੇਡਾ ਵਿੱਚ ਮੌਤ , ਪਿੰਡ ਵਾਸੀਆਂ ਤੇ ਕਬੱਡੀ ਨਾਲ ਪਿਆਰ ਕਰਨ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ

ਵਿਸ਼ਵ ਪੱਧਰ ’ਤੇ ਪਿੰਡ ਮੁਠੱਡਾ ਕਲਾਂ ਨੂੰ ਕਬੱਡੀ ਦੇ ਨਾਂ ਨਾਲ ਚਮਕਾਉਣ ਵਾਲੇ ਉੱਘੇ ਕਬੱਡੀ ਪ੍ਰਮੋਟਰ ਦਾਰਾ ਮੁਠੱਡਾ ਦਾ ਦੇਹਾਂਤ ਹੋ ਗਿਆ। ਦਾਰਾ ਮੁਠੱਡਾ ਦੇ ਨਾਮ ਨਾਲ ਜਾਣੇ ਜਾਂਦੇ 52 ਸਾਲਾਂ ਰਣਜੀਤ ਸਿੰਘ ਔਜਲਾ ਦੀ ਮੌਤ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਹੋ ਗਈ। 

ਤੁਹਾਨੂੰ ਦੱਸ ਦਈਏ ਕਿ ਦਾਰਾ ਮੁਠੱਡਾ ਮੂਲ ਰੂਪ ਵਿਚ ਫਿਲੌਰ ਤਹਿਸੀਲ ਏ ਪਿੰਡ ਮੁਠੱਡਾ ਦਾ ਰਹਿਣ ਵਾਲਾ ਸੀ ਤੇ ਕਾਫੀ ਸਮੇਂ ਤੋਂ ਕਨੇਡਾ ਦੇ ਵਿਚ ਰਹਿ ਰਿਹਾ ਸੀ ਤੇ ਕਬੱਡੀ ਪ੍ਰਮੋਟਰ ਦੇ ਚਲਦੇ ਪੂਰੇ ਪੰਜਾਬ ਦੇ ਵਿਚ ਮਸ਼ਹੂਰ ਸੀ ਦਾਰਾ ਦੀ ਮੌਤ ਦੀ ਖਬਰ ਸੁਣਨ ਤੋਂ ਬਾਦ ਜਿਥੇ ਕਿ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਕਬੱਡੀ ਜਗਤ ਵਿੱਚ ਵੀ ਇਸ ਖਬਰ ਤੋਂ ਬਾਦ ਵੱਡਾ ਝਟਕਾ ਲੱਗਾ ਹੈ