11 ਘੰਟੇ ਸੁਖਪਾਲ ਖਹਿਰਾ ਦੀਆਂ 9 ਥਾਵਾਂ 'ਤੇ ਚੱਲੀ ED ਦੀ ਰੇਡ, ਖਹਿਰਾ ਨੇ ਦੱਸਿਆ ਕੀ ਪੁੱਛੇ ਗਏ ਸਵਾਲ

11 ਘੰਟੇ ਸੁਖਪਾਲ ਖਹਿਰਾ ਦੀਆਂ 9 ਥਾਵਾਂ 'ਤੇ ਚੱਲੀ ED ਦੀ ਰੇਡ, ਖਹਿਰਾ ਨੇ ਦੱਸਿਆ ਕੀ ਪੁੱਛੇ ਗਏ ਸਵਾਲ

ਸਵੇਰੇ ਤਕਰੀਬਨ 8 ਵਜੇ ਸੁਖਪਾਲ ਖਹਿਰਾ ਦੇ ਚੰਡੀਗੜ੍ਹ ਦੇ ਘਰ ਵਿੱਚ ED ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਰੇਡ ਮਾਰੀ ਗਈ, ਖਹਿਰਾ ਨੇ ਆਪ ਵੀਡੀਓ ਮੈਸੇਜ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਈਡੀ ਦੇ ਅਫ਼ਸਰਾਂ ਵੱਲੋਂ ਪੂਰੇ ਪਰਿਵਾਰ ਦਾ ਮੋਬਾਈਲ ਫ਼ੋਨ ਕਬਜ਼ੇ ਵਿੱਚ ਲੈ ਲਿਆ, 11 ਘੰਟੇ ਚੱਲੀ ਇਸ ਰੇਡ ਵਿੱਚ ਈਡੀ ਨੇ ਖਹਿਰਾ ਦੇ ਨਾਲ ਜੁੜੀਆਂ 9 ਥਾਵਾਂ 'ਤੇ ਰੇਡ ਕੀਤੀ ਹੈ, ਜਿਸ ਵਿੱਚ ਚੰਡੀਗੜ੍ਹ ਦੇ ਘਰ ਦੇ ਨਾਲ ਪੰਜਾਬ ਅਤੇ ਦਿੱਲੀ ਦੀਆਂ ਹੋਰ ਥਾਵਾਂ 'ਤੇ ਵੀ ਛਾਪੇਮਾਰੀ ਕੀਤੀ ਗਈ, ਖਹਿਰਾ ਦੇ ਜਵਾਈ ਇੰਦਰਵੀਰ ਸਿੰਘ ਜੋਹਲ ਦੇ ਘਰ ਵੀ ਈਡੀ ਦੀ ਟੀਮ ਨੇ ਰੇਡ ਕੀਤੀ,ਛਾਪੇਮਾਰੀ  ਤੋਂ ਬਾਅਦ ਹੁਣ ਸੁਖਪਾਲ ਖਹਿਰਾ ਦਾ ਬਿਆਨ ਸਾਹਮਣੇ ਆਇਆ ਹੈ  

ਰੇਡ 'ਤੇ ਸੁਖਪਾਲ ਖਹਿਰਾ ਦਾ ਬਿਆਨ

ਸੁਖਪਾਲ ਖਹਿਰਾ ਨੇ ਕਿਹਾ ਕੀ ਈਡੀ ਦੇ ਅਫਸਰਾਂ ਨੇ ਉਨ੍ਹਾਂ ਦੇ ਪੂਰੇ ਘਰ ਦੀ ਤਲਾਸ਼ੀ ਲਈ ਪਰ ਉਨ੍ਹਾਂ ਨੂੰ ਕੁੱਝ ਵੀ ਨਹੀਂ ਮਿਲਿਆ, ਉਨ੍ਹਾਂ ਕਿਹਾ ਪੁੱਛ-ਗਿੱਛ ਦੌਰਾਨ ਉਨ੍ਹਾਂ ਨੇ ਮੇਰੇ ਪਰਿਵਾਰ ਵਾਲਿਆਂ ਦੇ ਨਾਲ ਟਰਾਂਸਜੈਸ਼ਨ ਨੂੰ ਲੈਕੇ ਪੁੱਛ-ਗਿੱਛ ਕੀਤੀ, ਸਿਰਫ਼ ਇੰਨਾਂ ਹੀ ਨਹੀਂ ਖਹਿਰਾ ਨੇ ਦੱਸਿਆ ਕੀ ਈਡੀ ਵੱਲੋਂ ਉਨ੍ਹਾਂ ਦੇ ਪੁੱਤਰ ਦੇ ਵਿਆਹ ਦਾ ਹਿਸਾਬ ਕਿਤਾਬ ਵੀ ਪੱਛਿਆ ਗਿਆ ਅਤੇ ਕਾਗਜ਼ਾਤ 'ਤੇ ਹਸਤਾਖ਼ਰ ਕਰਵਾਏ ਗਏ, ਜਾਣਕਾਰੀ ਸਾਹਮਣੇ ਆ ਰਹੀ ਹੈ ਕੀ ਈਡੀ ਵੱਲੋਂ ਖਹਿਰਾ ਦੇ ਖਿਲਾਫ਼ 2015 ਦੇ ਡਰੱਗ ਮਾਮਲੇ ਵਿੱਚ ਜਾਂਚ ਕੀਤੀ ਗਈ ਹੈ 

2015 ਦੇ ਇਸ ਮਾਮਲੇ ਵਿੱਚ ਈਡੀ ਨੇ ਮਾਰੀ ਰੇਡ

ਜਿਸ ਮਾਮਲੇ ਵਿੱਚ ਈਡੀ ਨੇ ਖਹਿਰਾ ਖਿਲਾਫ ਰੇਡ ਮਾਰੀ ਹੈ ਉਹ 2015 ਦਾ ਫਾਜ਼ਿਲਕਾ ਵਿੱਚ ਹੋਈ ਡਰੱਗ ਸਮਗਲਿੰਗ ਦਾ ਮਾਮਲਾ ਹੈ, ਜਿਸ ਵਿੱਚ 1800 ਗਰਾਮ ਹੈਰੋਈਨ, 24 ਸੋਨੇ ਦੇ ਬਿਸਕੁਟ, 2 ਹਥਿਆਰ ਅਤੇ 26 ਗੋਲੀਆਂ ਅਤੇ ਪਾਕਿਸਤਾਨੀ ਸਿੰਮ ਇੱਕ ਗੈਂਗ ਤੋਂ ਬਰਾਮਦ ਹੋਇਆ ਸੀ, ਕੇਂਦਰੀ ਏਜੰਸੀ ਨੇ ਕੁੱਝ ਦਿਨ ਪਹਿਲਾਂ PMLA ਅਧੀਨ ਕੇਸ ਫਾਈਲ ਕੀਤਾ ਸੀ  ਜੋ ਕੀ ਪਹਿਲਾਂ ਪੰਜਾਬ ਸਰਕਾਰ ਵੱਲੋਂ ਦਰਜ ਕੀਤਾ ਗਿਆ ਸੀ, ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਹੋਣ ਵਾਲੀ ਸਮਗਲਿੰਗ ਦਾ ਕਿਨਪਿਨ ਯੂਕੇ ਵਿੱਚ ਹੈ ,ਈਡੀ ਦਾ ਇਲਜ਼ਾਮ ਹੈ ਕਿ ਸੁਖਪਾਲ ਖਹਿਰਾ ਇਸ ਗੈਂਗ ਨੂੰ ਸੁਪੋਰਟ ਕਰਦਾ ਹੈ 

ਫਾਜ਼ਿਲਕਾ ਡਰੱਗ ਮਾਮਲੇ ਵਿੱਚ ਗਿਰਫ਼ਤਾਰ ਕੁੱਝ ਮੁਲਜ਼ਮ ਹੁਣ ਵੀ ਜੇਲ੍ਹ ਵਿੱਚ ਨੇ, ਜਿੰਨਾਂ ਵਿੱਚ ਗੁਰਦੇਵ ਸਿੰਘ ,ਮਨਜੀਤ ਸਿੰਘ, ਹਰਬੰਸ ਸਿੰਘ, ਸੁਭਾਸ਼ ਚੰਦਰਾ ਨੇ ਜਿੰਨਾਂ ਤੋਂ ਈਡੀ ਪੁੱਛ-ਗਿੱਛ ਕਰ ਸਕਦੀ ਹੈ, ਇਸ ਤੋਂ ਇਲਾਵਾ ਫੇਕ ਪਾਸਪੋਰਟ ਦੇ ਮਾਮਲੇ ਵਿੱਚ ਈਡੀ ਹਰਮਿੰਦਰ ਕੌਰ,ਰਾਜਵਿੰਦਰ ਕੌਰ, ਬਿਕਰ  ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ