ਕੋਰੋਨਾ ਨੇ ਅੱਜ ਪੰਜਾਬ 'ਚ ਮਚਾਇਆ ਜ਼ਬਰਦਸਤ ਕਹਿਰ, ਇਸ ਜ਼ਿਲ੍ਹੇ ਨੇ ਅੰਕੜਿਆਂ ਨੇ ਹਿਲਾਇਆ

ਕੋਰੋਨਾ ਨੇ ਅੱਜ ਪੰਜਾਬ 'ਚ ਮਚਾਇਆ ਜ਼ਬਰਦਸਤ ਕਹਿਰ, ਇਸ ਜ਼ਿਲ੍ਹੇ ਨੇ ਅੰਕੜਿਆਂ ਨੇ ਹਿਲਾਇਆ

ਚੰਡੀਗੜ੍ਹ :   ਕੋਰੋਨਾ ਨੇ ਪੰਜਾਬ ਵਿੱਚ 24 ਘੰਟੇ ਦੇ ਅੰਦਰ ਕਹਿਰ ਮਚਾਇਆ ਹੈ, ਜਿਹੜੇ ਅੰਕੜੇ  ਸਾਹਮਣੇ ਆਏ ਨੇ ਉਹ ਬਹੁਤ ਹੀ ਚਿੰਤਾਜਨਕ ਹਨ , ਪੰਜਾਬ ਸਰਕਾਰ ਦੇ ਬੁਲੇਟਿਨ ਮੁਤਾਬਿਕ 24 ਘੰਟੇ ਦੇ ਅੰਦਰ 2490 ਨਵੇਂ ਮਰੀਜ਼ ਆਏ ਨੇ ਜੋ ਕੋਰੋਨਾ ਦੀ ਬੇਲਗਾਮ ਰਫ਼ਤਾਰ ਨੂੰ ਦੱਸ ਰਹੇ ਨੇ, ਲਗਾਤਾਰ ਤੀਜਾ ਦਿਨ ਹੈ ਜਦੋਂ 2 ਹਜ਼ਾਰ ਤੋਂ ਵਧ ਕੇਸ ਆਏ ਨੇ, ਤਾਜਾ ਮਾਮਲਿਆਂ ਦੇ ਹਿਸਾਬ ਦੇ ਨਾਲ  ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵਧ ਬੁਰਾ ਹਾਲ ਹੈ, 18 ਮਾਰਚ ਨੂੰ ਜਲੰਧਰ ਵਿੱਚ 400 ਤੋਂ ਵਧ ਕੇਸ ਆਏ ਤਾਂ 19 ਮਾਰਚ ਨੂੰ ਹੁਸ਼ਿਆਰਪੁਰ ਵਿੱਚ 400 ਤੋਂ ਵਧ ਕੋਰੋਨਾ ਦੇ ਮਾਮਲੇ ਆਏ ਨੇ, ਸਿਰਫ਼ ਇੰਨਾਂ ਹੀ ਨਹੀਂ ਲਗਾਤਾਰ ਵਧ ਰਿਹਾ ਮੌਤ ਦਾ ਅੰਕੜਾ ਪਰੇਸ਼ਾਨ,  ਕਰਨ  ਵਾਲਾ ਹੈ, ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਮਿਕ ਥਾਵਾਂ ਨੂੰ ਲੈਕੇ ਸਖ਼ਤ ਨਿਰਦੇਸ਼ ਦਿੱਤੇ ਨੇ ਇਸ ਦੇ ਨਾਲ ਕਣਕ ਦੀ ਖਰੀਦ ਦੇ ਵੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ

 

 

ਪੰਜਾਬ ਵਿੱਚ 24 ਘੰਟੇ ਦੇ ਅੰਦਰ ਕੋਰੋਨਾ ਦੇ ਮਾਮਲੇ 

ਪੰਜਾਬ ਵਿੱਚ 24 ਘੰਟੇ ਦੇ  ਸਭ ਤੋਂ ਵਧ ਕੋਰੋਨਾ ਨੇ ਕਹਿਰ ਹੁਸ਼ਿਆਰਪੁਰ ਵਿੱਚ ਮਚਾਇਆ ਇੱਥੇ 416 ਮਰੀਜ਼ਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਜਦਕਿ ਲੁਧਿਆਣਾ 292,ਪਟਿਆਲਾ 287,ਮੋਹਾਲੀ 258,ਜਲੰਧਰ 253,ਅੰਮ੍ਰਿਤਸਰ 181,ਕਪੂਰਥਲਾ 151,ਗੁਰਦਾਸਪੁਰ 158, ਸ਼ਹੀਦ ਭਗਤ ਸਿੰਘ 119, ਬਠਿੰਡਾ  67, ਜਦਕਿ ਸੂਬਿਆਂ ਦੇ ਦੂਜੇ ਜ਼ਿਲ੍ਹਿਆਂ ਵਿੱਚ ਦਹਾਈ ਦਾ ਅੰਕੜਾ ਪਹੁੰਚਿਆ ਹੈ

 

 

 24 ਘੰਟਿਆਂ ਦੇ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਵੀ ਚਿੰਤਾਜਨਕ 

ਪੰਜਾਬ ਵਿੱਚ 24 ਘੰਟੇ ਦੇ ਅੰਦਰ 38 ਮੌਤਾਂ ਹੋਇਆ ਨੇ, ਸਭ ਤੋਂ ਹੁਸ਼ਿਆਰਪੁਰ 10,ਜਲੰਧਰ 7,ਲੁਧਿਆਣਾ 4, ਸ਼ਹੀਦ ਭਗਤ ਸਿੰਘ ਨਗਰ 5,ਤਰਨਤਾਰਨ 1, ਕਪੂਰਥਲਾ 2, ਗੁਰਦਾਸਪੁਰ 3, ਫਿਰੋਜ਼ਪੁਰ 1 ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਈ ਹੈ, ਸੂਬੇ ਵਿੱਚ ਹੁਣ ਤੱਕ 6242 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ

 

 

ਇਹਨਾਂ ਮਾਮਲਿਆਂ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਕੀਤੇਗਏ ਅੱਜ ਦੇ ਨਵੇਂ ਨਿਰਦੇਸ਼ 

1. ਹਰ ਸਨਿੱਚਰਵਾਰ ਦੁਪਹਿਰ 11 ਤੋਂ 12 ਵਜੇ ਤੱਕ ਆਵਾਜਾਹੀ ਬੰਦ ਰਹੇਗੀ,ਕੋਵਿਡ ਤੋਂ ਜਿੰਨਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਨੂੰ  ਸ਼ਰਧਾਂਜਲੀ ਦਿੱਤੀ ਜਾਵੇਗੀ
2. ਸਾਰੇ ਵਿਦਿਅਕ ਅਧਾਰੇ 31 ਮਾਰਚ ਤੱਕ ਬੰਦ ਕਰਨ ਦੇ ਨਿਰਦੇਸ਼
3. ਘਰ ਵਿੱਚ ਬਾਹਰੋਂ 10 ਤੋਂ ਵਧ ਲੋਕਾਂ ਨਹੀਂ ਆ ਸਕਦੇ ਨੇ
4. ਡੀਸੀ ਅੰਮ੍ਰਿਤਸਰ ਨੂੰ ਨਿਰਦੇਸ਼ ਦਿੱਤੇ ਗਏ ਨੇ ਕੀ SGPC ਅਤੇ ਦੁਰਗਿਆਨਾ ਮੰਦਰ ਦੀ ਮੈਨੇਜਮੈਂਟ ਨੂੰ ਧਾਰਮਿਕ ਥਾਵਾਂ ਦੇ ਅੰਦਰ ਮਾਸਕ ਪਾਉਣ ਲਈ ਕਹਿਣ
5. ਬਿਨਾਂ ਮਾਸਕ ਦੇ ਜਿਹੜਾ ਨਜ਼ਰ ਆਵੇਗਾ ਉਸ ਦਾ ਪੁਲਿਸ RTPCR ਟੈਸਟ ਕਰਵਾਏਗੀ
6. ਸਿਨਮਾ ਹਾਲ ਵਿੱਚ 50 ਫ਼ੀਸਦੀ ਕੈਪਾਸਿਟੀ ਨਾਲ ਖੋਲੇ ਜਾਣਗੇ, ਮਾਲ ਵਿੱਚ ਸਿਰਫ਼ 100 ਲੋਕ ਹੀ ਮੌਜੂਦ ਰਹਿ ਸਕਦੇ ਨੇ,ਐਤਵਾਰ ਨੂੰ ਬੰਦ ਰੱਖਣ ਦੇ ਨਿਰਦੇਸ਼
7.ਲੁਧਿਆਣਾ,ਜਲੰਧਰ, ਪਟਿਆਲਾ ਮੋਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ,ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, 8. ਫਤਿਹਗੜ੍ਹ ਸਾਹਿਬ,ਰੋਪੜ,ਮੋਗਾ ਵਿੱਚ ਰਾਤ ਦਾ ਕਰਫ਼ਿਊ ਲੱਗੇਗਾ ਅਤੇ ਸਮਾਗਮਾਂ 'ਤੇ ਸਖ਼ਤੀ ਦੇ ਨਿਰਦੇਸ਼
9. 11 ਜ਼ਿਲ੍ਹਿਆ ਵਿੱਚ ਵਿਆਹ, ਸਸਕਾਰ ਵਿੱਚ ਸਿਰਫ਼ 20 ਲੋਕਾਂ ਦੇ ਜਾਣ ਦੀ ਇਜਾਜ਼ਤ
10. ਮਾਈਕ੍ਰੋ ਕੰਟੇਨਮੈਂਟ ਜ਼ੋਨ ਹਰ ਜ਼ਿਲ੍ਹੇ ਵਿੱਚ ਬਣਾਏ ਜਾਣਗੇ
11. ਜਿੰਨਾਂ ਹਸਪਤਾਲਾਂ ਕੋਲ ਚੰਗੀ ਮਸ਼ੀਨਰੀ ਹੈ ਉਨ੍ਹਾਂ ਨੂੰ ਕੋਵਿਡ ਬੈਡ ਰਿਜ਼ਰਵ ਕਰਨ ਦੇ ਨਿਰਦੇਸ਼
12. ਹਸਪਤਾਲਾਂ ਨੂੰ ਸਿਰਫ਼ ਜ਼ਰੂਰੀ ਸਰਜਰੀ ਕਰਨ ਦੇ ਹੀ ਨਿਰਦੇਸ਼
13. ਸਨਅਤਾਂ ਖੁੱਲ੍ਹਿਆਂ ਰਹਿਣਗੀਆਂ ਪਰ ਸਖ਼ਤ ਨਿਯਮ ਲਾਗੂ ਹੋਣਗੇ
14. ਸਰਪੰਚ ਪਿੰਡਾਂ ਵਿੱਚ ਨਜ਼ਰ ਰੱਖਣਗੇ ਅਤੇ ਪ੍ਰਸ਼ਾਸਨ ਸ਼ਹਿਰਾਂ ਵਿੱਚ ਨਜ਼ਰ ਰੱਖਣਗੇ
15. ਕਿਸੇ ਦਾ ਕੋਵਿਡ ਟੈਸਟ ਪੋਜ਼ੀਟਿਵ ਆਵੇਗਾ ਤਾਂ ਉਸ ਦੇ ਸੰਪਰਕ ਵਿੱਚ ਆਏ 30 ਲੋਕਾਂ ਦਾ ਕੋਰੋਨਾ ਟੈਸਟ ਹੋਵੇਗਾ
16. ਮੈਡੀਕਲ ਵਿਭਾਗ ਨੂੰ ਹਿਦਾਇਤਾ ਫ਼ੋਰਨ ਸਪੈਸ਼ਲਿਸਟ ਅਤੇ ਸੁਪਰਸਪੈਸ਼ਲਿਟ ਮੈਡੀਕਲ ਸਟਾਫ਼ ਦੀ ਨਿਯੁਕਤੀਆਂ ਕੀਤੀਆਂ ਜਾਣ
17. ਕੋਰੋਨਾ ਦੀ ਵਜ੍ਹਾਂ ਕਰਕੇ ਕਣਕ ਦੀ ਖਰੀਦ ਹੁਣ 10 ਦਿਨ ਦੇਰ ਨਾਲ  10 ਅਪ੍ਰੈਲ ਤੋਂ ਹੋਵੇਗੀ
18. ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ ਫ੍ਰੀ ਵੈਕਸੀਨ ਦਿੱਤੀ ਜਾਵੇ
19. ਸੂਬੇ ਵਿੱਚ ਸਤੋਂ ਦਿਨ ਰੋਜ਼ਾਨਾ 8 ਘੰਟੇ ਵੈਕਸੀਨ ਦਾ ਪ੍ਰੋਗਰਾਮ ਚਲਾਇਆ ਜਾਵੇਗਾ
20. 45+ ਕੋਈ ਸਖ਼ਸ ਵੈਕਸੀਨ ਲਗਵਾਉਣ ਲਈ ਆਉਂਦਾ ਹੈ ਤਾਂ ਸਰਟਿਫਿਕੇਟ ਦੀ ਜ਼ਰੂਰਤ ਨਹੀਂ ਹੈ
21.ਕਾਂਗਰਸ ਨੇ 31 ਮਾਰਚ ਤੱਕ ਆਪਣੀ ਰੈਲੀ 'ਤੇ ਰੋਕ ਲੱਗਾ ਦਿੱਤੀ ਹੈ ਬਾਕੀ ਦੂਜੀਆਂ ਪਾਰਟੀਆਂ ਨੂੰ ਰੈਲੀਆਂ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ
22. ਜਿਹੜੇ ਵਧ ਪ੍ਰਭਾਵਿਤ ਜ਼ਿਲ੍ਹੇ ਨੇ ਉਨ੍ਹਾਂ ਵਿੱਚ ਰੈਲੀਆਂ 'ਤੇ ਰੋਕ ਲੱਗਾ ਦਿੱਤੀ ਗਈ ਹੈ
23. ਓਪਨ ਵਿੱਚ 200 ਅਤੇ ਇਨਡੋਰ ਸਮਾਗਮ ਵਿੱਚ 100 ਤੋਂ ਵਧ ਲੋਕਾਂ ਦੇ ਇੱਕਠੇ ਹੋਣ ਤੇ ਰੋਕ ਜਾਰੀ ਰਹੇਗੀ