Special 26 ਦੇ ਅੰਦਾਜ਼ 'ਚ ਪਟਿਆਲਾ ਦੇ ਮੰਦਰ ਵਿੱਚ ਹੋਈ ਲੁੱਟ

Special 26 ਦੇ ਅੰਦਾਜ਼ 'ਚ ਪਟਿਆਲਾ ਦੇ ਮੰਦਰ ਵਿੱਚ ਹੋਈ ਲੁੱਟ

ਕੁੱਝ ਸਾਲ ਪਹਿਲਾਂ ਰੀਅਲ ਸਟੋਰੀ ਦੇ ਆਧਾਰਤ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ Special 26 ਆਈ ਸੀ, ਇਸ ਫਿਲਮ ਵਿੱਚ ਅਕਸ਼ੇ ਕੁਮਾਰ 70 ਦੇ ਦਹਾਕੇ ਦੇ ਇੱਕ ਗੈਂਗ ਦਾ ਰੋਲ ਨਿਭਾਉਂਦਾ ਹੈ ਜੋ ਇਨਕਮ ਟੈਕਸ ਅਧਿਕਾਰੀ ਬਣਕੇ ਲੋਕਾਂ ਨੂੰ ਲੁੱਟ ਦਾ ਸੀ, ਪਟਿਆਲਾ ਵਿੱਚ ਵੀ ਅਜਿਹਾ ਹੀ ਖੇਡ ਹੋਇਆ ਹੈ ਪਰ ਇੱਥੇ ਇਨਕਮ ਟੈਕਸ ਅਧਿਕਾਰੀ ਬਣ ਕੇ ਨਹੀਂ ਬਲਕਿ CBI ਅਧਿਕਾਰੀ ਬਣਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ


CBI ਅਧਿਕਾਰੀ ਬਣਕੇ ਪਟਿਆਲੇ ਦੇ ਪਿੰਡ ਘਡਾਮ ਦੇ ਸ਼ਿਵ ਮੰਦਿਰ ਪਹੁੰਚੇ ਲੁਟੇਰਿਆਂ ਨੇ ਬੀਤੇ ਦਿਨੀ ਪੰਜ ਲੱਖ ਰੁਪਏ ਲੁੱਟ ਲਏ, ਮੰਦਰ ਵਿੱਚ ਮੌਜੂਦ ਬਾਬਾ ਪ੍ਰੇਮ ਗਿਰੀ ਨੇ ਦੱਸਿਆ ਕਿ ਉਹ ਬੀਤੇ ਦਿਨੀ ਰਾਤ ਦੇ ਵੇਲੇ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਸਨ। ਉਸੇ ਵੇਲੇ ਰਾਤ ਇੱਕ ਵਜੇ ਤੋਂ ਬਾਅਦ ਕਿਸੇ ਨੇ ਬੂਹਾ ਖੜਕਾਇਆ। ਦਰਵਾਜ਼ਾ ਖੁੱਲ੍ਹਣ 'ਤੇ 4 ਲੋਕ ਕਮਰੇ ਵਿੱਚ ਆਏ ਅਤੇ ਉਨ੍ਹਾਂ ਵਿੱਚੋਂ ਇੱਕ ਬਾਬੇ ਕੋਲ ਬਹਿ ਗਿਆ।

ਇਸ ਦੌਰਾਨ ਚੋਰਾਂ ਵੱਲੋਂ ਕਰੀਬ ਪੰਜ ਲੱਖ ਦੀ ਨਗਦੀ ਲੁੱਟ ਲਈ ਗਈ। ਪਰਤੱਖਦਰਸ਼ੀ ਮੁਤਾਬਿਕ ਸਾਰਿਆਂ ਨੇ ਮੂੰਹ ਢਕਿਆ ਹੋਇਆ ਸੀ। ਇਸ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਗਿਆ ਜਿਵੇਂ ਪੂਰੀ ਪਲੈਨਿੰਗ ਕਰਕੇ ਆਏ ਹੋਣ। ਹੋਰ ਤੇ ਹੋਰ ਜਾਣ ਵੇਲੇ ਲੁਟੇਰੇ CCTV ਵੀ ਤੋੜ ਗਏ।

ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੂਰੀ ਘਟਨਾ ਵਿੱਚ ਦਿਲਚਸਪ ਇਹ ਸੀ ਕਿ ਲੁਟੇਰੇ ਆਪਣੇ ਆਪ ਨੂੰ CBI ਅਧਿਕਾਰੀ ਦੱਸਕੇ ਅੰਦਰ ਦਾਖਲ ਹੋਏ ਸਨ। ਫਿਲਹਾਲ ਪੁਲਿਸ ਛੇਤੀ ਲੁਟੇਰੀਆਂ ਨੂੰ ਕਾਬੂ ਕਰ ਲੈਣ ਦਾ ਭਰੋਸਾ ਦੇ ਰਹੀ ਹੈ।