ਪਿੰਡ ਘੁੜਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਲੱਗਣਗੀਆਂ ਰੌਣਕ, ਪਿੰਡ ਪਹੁੰਚਿਆ Pindu Johal , ਕਰਵਾਏਗਾ ਇਹ ਕੰਮ

ਸਮਾਜ ਸੇਵਾ ਦੇ ਕੰਮਾਂ ਵਿੱਚ ਇੱਕ ਵਧੀਆ ਨਾਮ ਹੈ ਪਿੰਦੂ ਜੋਹਲ ਦਾ

ਪਿੰਡ ਘੁੜਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਲੱਗਣਗੀਆਂ ਰੌਣਕ, ਪਿੰਡ ਪਹੁੰਚਿਆ Pindu Johal , ਕਰਵਾਏਗਾ ਇਹ ਕੰਮ

 

ਸਮਾਜ ਸੇਵਾ ਅਤੇ ਹਮੇਸ਼ਾ ਹੀ ਗਰੀਬਾਂ ਦੀ ਮਦਦ ਦੇ ਲਈ ਜਾਣਿਆ ਜਾਂਦਾ ਫਿਲੌਰ ਇਲਾਕੇ ਦਾ ਪਿੰਦੂ ਜੋਹਲ ਜੋ ਕਿ ਸਮਾਜ ਸੇਵਾ ਦੇ ਲਈ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਜਾਣਿਆ ਜਾਂਦਾ ਹੈ , ਹਰ ਸਾਲ ਪਿੰਡ ਦੇ ਵਿੱਚ ਬਣੇ ਆਪਣੇ ਜੋਹਲ ਫਾਰਮ ਦੇ ਵਿੱਚ ਕੋਈ ਨਾ ਕੋਈ ਸਮਾਜ ਸੇਵਾ ਦੇ ਕੰਮ ਕਰਦਾ ਤੇ ਕਰਵਾਉਂਦਾ ਹੀ ਰਹਿੰਦਾ ਹੈ 

 

ਹੁਣ ਨਵਾਂ ਸਾਲ ਚੜ੍ਹਦੇ ਹੀ ਪਿੰਡੁ ਜੋਹਲ ਇੱਕ ਵਾਰ ਫਿਰ ਇੰਗਲੈਂਡ ਤੋਂ ਆਪਣੇ ਪਿੰਡ ਪਹੁੰਚ ਗਿਆ ਹੈ ਤੇਜਨਵਰੀ 2023  ਨੂੰ ਆਪਣੇ ਸਮਾਜ ਸੇਵਾ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਨ ਜਾ ਰਿਹਾ ਹੈ ਜਿਸ ਦੇ ਚਲਦੇ ਪਿੰਦੂ ਜੋਹਲ ਦੀ ਸਰਪ੍ਸਤੀ ਦੀ ਵਿੱਚ ਬਣੀ ਵਰਲਡ ਵਾਇਡ ਸਕੋਪ ਵੈਲਫੇਅਰ ਸੋਸਾਇਟੀ ਦੇ ਵੱਲੋਂ ਅਤੇ ਬਾਹੜਾ ਪਰੀਵਾਰ ਦੇ ਸਹਿਯੋਗ ਨਾਲ 5 ਜਨਵਰੀ ਨੂੰ ਫਗਵਾੜਾ ਦੇ ਪਿੰਡ ਭਾਣੋਕੀ ਵਿੱਚ ਅੱਖਾਂ ਦਾ ਚੈਕਅਪ ਅਤੇ ਅਪ੍ਰੇਸ਼ਨ ਕੈੰਪ ਲਗਵਾਇਆ ਜਾ ਰਿਹਾ ਹੈ, ਇਸੇ ਤਰਾਂਜਨਵਰੀ ਨੂੰ ਜੋਹਲ ਫਾਰਮ ਪਿੰਡ ਘੁੜਕਾ ਵਿਖੇ ਅੱਖਾਂ ਦਾ ਚੈਕਅਪ ਅਤੇ ਅਪ੍ਰੇਸ਼ਨ ਕੈੰਪ ਲਗਾਇਆ ਜਾਵੇਗਾ, 7 ਜਨਵਰੀ ਨੂੰ ਜੋਹਲ ਫਾਰਮ ਘੁੜਕਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਕੀਤਾ ਜਾਵੇਗਾ , 8 ਜਨਵਰੀ ਨੂੰ ਜੋਹਲ ਫਾਰਮ ਦੇ ਵਿੱਚ ਹੀ ਖੂਨਦਾਨ ਕੈੰਪ ਦਾ ਆਯੋਜਨ ਕੀਤਾ ਜਾਵੇਗਾ, ਜਨਵਰੀ ਦੀ ਸਵੇਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜਿਸ ਤੋਂ ਉਪਰੰਤ ਜਰੂਰਤਮੰਦ ਲੜਕਿਆਂ ਦੇ ਆਨੰਦ ਕਾਰਜ ਸੋਸਾਇਟੀ ਦੇ ਵੱਲੋਂ ਕਰਵਾਏ ਜਾਣਗੇ ਅਤੇ ਉਸ ਤੋਂ ਬਾਦ 11 ਜਨਵਰੀ ਨੂੰ ਜੋਹਲ ਫਾਰਮ ਘੁੜਕਾ ਵਿਖੇ ਲੱਗਣਗੀਆਂ ਪੂਰੀਆਂ ਰੌਣਕ ਤੇ ਸੋਸਾਇਟੀ ਅਤੇ ਪਿੰਦੂ ਜੋਹਲ ਦੇ ਵੱਲੋਂ ਹਰ ਸਾਲ ਦੀ ਤਰਾਂ 5100 ਨਵ ਜੰਮਿਆਂ ਕੁੜੀਆਂ ਦੀ ਲੋਹੜੀ ਪਾਈ ਜਾਵੇਗੀ

 

ਜਿਸ ਦੌਰਾਨ ਪੰਜਾਬ ਦੇ ਨਾਮੀ ਕਲਾਕਾਰ ਆਪਣੀ ਹਾਜਰੀ ਤਾਂ ਲਗਵਾਉਂਗੇ ਹੀ ਇਸ ਦੇ ਨਾਲ ਹੀ ਪੰਜਾਬ ਦੀਆਂ ਨਾਮਵਰ ਹਸਤੀਆਂ ਵੀ ਇਸ ਵਿਸ਼ਾਲ ਸਮਾਗਮ ਦਾ ਹਿੱਸਾ ਬਣਨਗੀਆਂ ।