24 ਘੰਟੇ ਅੰਦਰ 72 ਮੌਤਾਂ ਨਾਲ ਹਿੱਲਿਆ ਪੰਜਾਬ, ਸਿਹਤ ਮੰਤਰੀ ਨੇ ਤਤਕਾਲ ਜਾਰੀ ਕੀਤੀਆਂ 8 ਵੱਡੀਆਂ ਨਵੀਆਂ ਹਿਦਾਇਤਾਂ

24 ਘੰਟੇ ਅੰਦਰ 72 ਮੌਤਾਂ ਨਾਲ ਹਿੱਲਿਆ ਪੰਜਾਬ, ਸਿਹਤ ਮੰਤਰੀ ਨੇ ਤਤਕਾਲ ਜਾਰੀ ਕੀਤੀਆਂ 8 ਵੱਡੀਆਂ ਨਵੀਆਂ ਹਿਦਾਇਤਾਂ

ਚੰਡੀਗੜ੍ਹ : ਪੰਜਾਬ ਵਿੱਚ 24 ਘੰਟੇ ਦੇ ਅੰਦਰ ਆਇਆ ਮੌਤ ਦਾ ਅੰਕੜਾਂ ਡਰਾਉਣ ਵਾਲਾ ਹੈ, ਸਿਹਤ ਮਹਿਕਮੇ ਵੱਲੋਂ ਜਾਰੀ ਰਿਪੋਰਟ ਮੁਤਾਬਿਕ 72 ਮਰੀਜ਼ਾਂ ਦੀ ਮੌਤ 1 ਦਿਨ ਵਿੱਚ ਹੋਈ ਹੈ, 8 ਮਹੀਨੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ, ਸਭ ਤੋਂ ਵਧ ਮੌਤਾਂ ਹੁਸ਼ਿਆਰਪੁਰ ਵਿੱਚ 11, ਗੁਰਦਾਸਪੁਰ ਅਤੇ ਲੁਧਿਆਣਾ ਵਿੱਚ 8-8 ਹੋਇਆ ਨੇ ਜਦਕਿ ਜਲੰਧਰ,ਕਪੂਰਥਲਾ ਵਿੱਚ 7-7 ਮੌਤਾਂ ਹੋਇਆ ਨੇ  ਜਦਕਿ ਸ਼ਹੀਦ ਭਗਤ ਸਿੰਘ ਨਗਰ 6, ਮੋਹਾਲੀ 5, ਪਟਿਆਲਾ,ਫਿਰੋਜ਼ਪੁਰ 4-4. ਪਠਾਨਕੋਟ, ਤਰਨਤਾਰਨ 1-1 ਮੌਤ ਹੋਈ ਹੈ, ਸੂਬੇ ਵਿੱਚ  24 ਘੰਟੇ ਦੇ ਅੰਦਰ 2714 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ ਨੇ ਸਭ ਤੋਂ ਵਧ ਮੋਹਾਲੀ 452, ਲੁਧਿਆਣਾ 390, ਜਲੰਧਰ 370, ਅੰਮ੍ਰਿਤਸਰ 202,ਪਟਿਆਲਾ 177, ਹੁਸ਼ਿਆਰਪੁਰ 195 ਕੋਰੋਨਾ ਦੇ ਨਵੇਂ ਮਾਮਲੇ ਆਏ ਨੇ, ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਨੇ 8 ਵੱਡੇ ਨਿਰਦੇਸ਼ ਦਿੱਤੇ

 

 

ਸਿਹਤ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ 

 

 

1. ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨਾਂ ਨੂੰ ਜ਼ਿਲ੍ਹਾ ਪੱਧਰ ‘ਤੇ ਹਫ਼ਤਾਵਾਰੀ ਟੀਚੇ ਅਨੁਸਾਰ ਟੀਕਾਕਰਨ ਅਤੇ ਸੈਂਪਲਿੰਗ / ਟੈਸਟਿੰਗ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ

2.  ਹਸਪਤਾਲਾਂ ਵਿੱਚ ਟੀਕਾਕਰਨ ਕੇਂਦਰਾਂ ਤੋਂ ਇਲਾਵਾ ਪਹਿਲਾਂ ਤੋਂ ਨਿਰਧਾਰਤ ਸਥਾਨਾਂ ‘ਤੇ ਮੋਬਾਈਲ ਟੀਕਾਕਰਨ ਕੈਂਪ ਵੀ ਲਗਾਏ ਜਾਣ 

3.  45 ਸਾਲ ਤੋਂ ਵੱਧ ਉਮਰ ਵਾਲੇ ਕੁੱਲ 6,51,363 ਵਿਅਕਤੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ ਲਗਭਗ 6,536 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।
  
4. ਜੋਖਮ ਵਾਲੀ ਆਬਾਦੀ ਵਾਲੇ ਖੇਤਰਾਂ ਵਿਚ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਣ ਲਈ, ਪੰਜਾਬ ਸਰਕਾਰ ਨੇ ਜ਼ਿਆਦਾ ਪਾਜ਼ੇਟਿਵ ਕੇਸਾਂ ਅਤੇ ਘੱਟ ਟੈਸਟਿੰਗ ਵਾਲੇ ਖੇਤਰਾਂ ਵਿੱਚ ਜ਼ਿਲ੍ਹਾ ਪੱਧਰ ‘ਤੇ ਟੀਕਾਕਰਨ ਅਤੇ ਟੈਸਟਿੰਗ ਦਾ ਟੀਚਾ ਮਿੱਥਿਆ ਹੈ।
 
5. ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਖੇ 2 ਸ਼ਿਫਟਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਏ ਜਾਣ ਦੇ ਨਿਰਦੇਸ਼ 

6. ਹਰੇਕ ਸ਼ਿਫਟ ਲਈ ਵੱਖਰਾ ਸਟਾਫ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 5 ਅਪ੍ਰੈਲ ਤੋਂ ਕੁੱਲ 2342 ਟੀਕਾਕਰਨ ਕੇਂਦਰ ਕਾਰਜਸ਼ੀਲ ਹਨ। 
  
7.  ਸਿਵਲ ਸਰਜਨਾਂ ਨੂੰ ਉੱਚ ਜੋਖਮ ਵਾਲੇ ਖੇਤਰਾਂ ਜਿਵੇਂ ਝੁੱਗੀਆਂ ਅਤੇ ਜੇਲ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ 
  
8. ਸਿਹਤ ਵਿਭਾਗ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਪਿੰਡਾਂ ਵਿੱਚ ਮੌਤਾਂ ਦੀ ਵੱਡੀ ਗਿਣਤੀ ਦਰਜ ਕੀਤੀ ਗਈ ਹੈ।